ਗੌ: ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟ੍ਰੀ ਅਤੇ ਨਿਟਿੰਗ ਟੈਕਨਾਲੋਜੀ, ਲੁਧਿਆਣਾ।
(ਸਕਾਲਰਸ਼ਿਪ ਸ਼ਕੀਮ)
- ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ/ਓ.ਬੀ.ਸੀ:- ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ( S.C ) ਦੇ ਵਿਦਿਆਰਥੀਆਂ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਦੋ ਲੱਖ ਪੰਜਾਹ ਹਜ਼ਾਰ (2.50 ਲੱਖ) ਜਾਂ ਇਸ ਤੋ ਘੱਟ ਹੈ ਅਤੇ ਹੋਰ ਪਛੜੀਆਂ ਸ਼ੋਣੀਆਂ (O.B.C) ਦੇ ਵਿਦਿਆਰਥੀ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਇੱਕ ਲੱਖ (1ਲੱਖ) ਜਾਂ ਇਸ ਤੋਂ ਘੱਟ ਹੈ ਅਤੇ ਪਿੱਛਲੀ ਕਲਾਸ ਵਿੱਚੋ 60% ਜਾਂ ਇਸ ਤੋ ਵੱਧ ਨੰਬਰ ਪ੍ਰਾਪਤ ਕੀਤੇ ਹਨ ਨੂੰਸਕਾਲਰਸ਼ਿਪਦਾ ਲਾਭ ਦਿੱਤਾ ਜਾਂਦਾ ਹੈ । ਸਕਾਲਰਸ਼ਿਪ ਲੈਣ ਲਈ ਯੋਗ ਵਿਦਿਆਰਥੀ www.scholarships.punjab.gov.inਤੇ ਸੰਪਰਕ ਕਰਨ।
- ਘੱਟ ਗਿਣਤੀ ਸਕਾਲਰਸ਼ਿਪ ਸ਼ਕੀਮ:–ਇਸ ਸਕੀਮ ਅਧੀਨ ਘੱਟ ਗਿਣਤੀ (ਮੁਸਲਿਮ,ਸਿੱਖ,ਈਸਾਈ,ਬੋਧੀ,ਪਾਰਸੀ,ਜੈਨ,ਆਦਿ) ਨਾਲ ਸਬੰਧਿਤ ਵਿਦਿਆਰਥੀ ਜਿੰਨ੍ਹਾ ਦੇ ਪਰਿਵਾਰ ਦੀ ਸਾਲਾਨਾ ਆਮਦਨ ਦੋ ਲੱਖ (2ਲੱਖ) ਜਾਂ ਇਸ ਤੋਂ ਘੱਟ ਹੈ ਅਤੇ ਪਿੱਛਲੀ ਕਲਾਸ ਵਿੱਚੋ 50% ਜਾਂ ਇਸ ਤੋ ਵੱਧ ਨੰਬਰ ਪ੍ਰਾਪਤ ਕੀਤੇ ਹਨ ਨੂੰਸਕਾਲਰਸ਼ਿਪਦਾ ਲਾਭ ਦਿੱਤਾ ਜਾਂਦਾ ਹੈ । ਸਕਾਲਰਸ਼ਿਪ ਲੈਣ ਲਈ ਯੋਗ ਵਿਦਿਆਰਥੀ https://scholarships.gov.in/ਤੇ ਸੰਪਰਕ ਕਰਨ ।
- ਫੀ- ਵੇਵਰ ਸਕੀਮ:– ਇਸ ਸਕੀਮ ਤਹਿਤ ਪ੍ਰਵਾਨਿਤ ਸੀਟਾ ਅਨੁਸਾਰ ਦੋ ਮੈਰੀਟੋਰੀਅਸਵਿਦਿਆਰਥੀ ਜਿਨਾਂ ਦੇ ਪਰਿਵਾਰ ਦੀ ਸਾਲਾਨ ਆਮਦਨ ਛੇ ਲੱਖ (6 ਲੱਖ) ਜਾਂ ਇਸ ਤੋਂ ਘੱਟ ਹੈ, ਨੂੰ ਡਿਪਲੋਮੇ ਦੋਰਾਨ ਟਿਊਸ਼ਨ ਫੀਸ ਮੁਆਫ਼ ਹੁੰਦੀ ਹੈ। ਇਹ ਸਕੀਮ ਪੰਜਾਬ ਦੇ ਸਾਰੇ ਵਰਗਾਂ ਤੇ ਲਾਗੂ ਹੈ । ਇਸ ਤੋ ਇਲਾਵਾ ਸੰਸਥਾ ਵਿੱਚ ਡਿਪਲੋਮੇ ਦੋਰਾਨ ਪਹਿਲੀ, ਦੂਜੀ, ਪੂਜੀਸ਼ਨ ਤੇ ਆਉਣ ਵਾਲੇ ਵਿਦਿਆਰਥੀ ਦੀ ਅੱਧੀ ਟਿਊਸ਼ਨ ਫੀਸ ਮੁਆਫ਼ ਹੁੰਦੀ ਹੈ।
- ਸੀ.ਐਮ.ਸਕਾਲਰਸ਼ਿਪ ਸਕੀਮ :– ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਅਧੀਨ ਪੰਜਾਬ ਸਰਕਾਰ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਡਿਪਲੋਮਾ ਕਲਾਸਾ ਵਿੱਚ ਦਾਖਲੇ ਦੋਰਾਨ ਟਿਊਸ਼ਨ ਫੀਸ ਵਿੱਚ ਭਾਰੀ ਛੋਟ ਦਿੱਤੀ ਗਈ ਹੈ । ਜਿਸ ਦਾ ਵੇਰਵਾ ਨਿਮਨਲਿਖਤ ਹੈ ।
ਯੋਗਤਾ ਪ੍ਰੀਖਿਆ (10ਵੀਂ) ਵਿੱਚ ਪ੍ਰਤੀਸ਼ਤ ਨੰਬਰ | ਰਿਆਇਤ ਤੋਂ ਬਿਨਾਂ ਫੀਸ ਪ੍ਰਤੀ ਸਾਲ ( ਰੁਪਏ ) | ਰਿਆਇਤ ਤੋਂ ਬਾਅਦ ਦਾਖਲੇ ਸਮੇਂ ਬਣਦੀ ਫੀਸ (ਰੁਪਏ) | ਦੂਜੇ ਸਮੈਸਟਰ ਦੀ ਛੇ ਮਹੀਨੇ ਬਾਅਦ ਦੇਣੀਬਣਦੀ ਫੀਸ (ਰੁਪਏ) | ਬਚਤ (ਰੁਪਏ ਵਿੱਚ) ਪ੍ਰਤੀ ਸਾਲ |
60% ਤੋਂ 70% | 29150/- | 10450/- | 3300/- | 15400/- |
70% ਤੋਂ 80% | 29150/- | 9350/- | 2200/- | 17600/- |
80% ਤੋਂ 90% | 29150/- | 8250/- | 1100/- | 19800/- |
90% ਤੋਂ, ਉਤੇ 0% | 29150/- | 7150/- | ਕੋਈ ਫੀਸ ਨਹੀਂ | 22000/- |
ਸੀ.ਐਮ.ਸਕਾਲਰਸ਼ਿਪ ਸਕੀਮ ਦੀਆਂ ਵਿਸ਼ੇਸਤਾਵਾਂ-
- ਉਪਰੋਕਤਲੜੀ ਨੰਬਰ 4 ,ਵਿੱਚ ਦਿੱਤੀ ਟਿਊਸ਼ਨਾਂ ਫੀਸਾਂ ਦੀ ਛੁੱਟ ਪਹਿਲੇ ਅਤੇ ਦੂਜੇ ਸਮੇਸਟਰ ਦੀ ਤਰ੍ਹਾਂ ਤੀਜੇ,ਚੌਥੇ,ਪੰਜਵੇ ਅਤੇ ਛੇਵੇਂ ਸਮੈਸਟਰ ਵਿੱਚ ਵੀ ਜਾਰੀ ਰਹੇਗੀ।
- ਇਹ ਸਕੀਮ ਪੰਜਾਬ ਦੇ ਹਰੇਕ ਜਾਤੀ ਦੇ ਵਸਨੀਕਾਂ ਤੇ ਲਾਗੂ ਹੈ।
- ਇਹ ਸਕੀਮ ਤਹਿਤ ਮਾਤਾ ਪਿਤਾ ਦੀ ਆਮਦਨ ਦੀ ਕੋਈ ਸੀਮਾ ਨਹੀਂ ਹੈ ।
- ਇਹ ਸਕੀਮ ਸਰਕਾਰੀ ਕਾਲਜਾਂ ਵਿੱਚ ਉਪਲਬੱਧ ਹੈ ।
ਸਹੀ/-
ਪ੍ਰਿੰਸੀਪਲ,
ਗੌ: ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟ੍ਰੀ
ਅਤੇ ਨਿਟਿੰਗ ਟੈਕਨਾਲੋਜੀ ਲੁਧਿਆਣਾ।